20. January 2022
ABOUTGALLERYCONTACT

ਟੈਨਿਸ ਸਟਾਰ ਜੋਕੋਵਿਚ ਆਸਟ੍ਰੇਲੀਆ ‘ਚ ਹੋਏ ਨਜ਼ਰਬੰਦ

ਟੈਨਿਸ-ਸਟਾਰ-ਜੋਕੋਵਿਚ-ਆਸਟ੍ਰੇਲੀਆ-‘ਚ-ਹੋਏ-ਨਜ਼ਰਬੰਦ

 ਆਸਟ੍ਰੇਲੀਆ (ਸਕਾਈ ਨਿਊਜ ਬਿਊਰੋ) 15 ਜਨਵਰੀ 2022

ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ ਵਿਚ ਦੂਜੀ ਵਾਰ ਹਿਰਾਸਤ ਵਿਚ ਲਿਆ ਗਿਆ ਹੈ । ਜੋਕੋਵਿਚ ਦੇ ਵਕੀਲ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ । ਹੁਣ ਅਦਾਲਤ ਦਾ ਹੁਕਮ ਤੈਅ ਕਰੇਗਾ ਕਿ ਜੋਕੋਵਿਚ ਕੋਰੋਨਾ ਵੈਕਸੀਨ ਤੋਂ ਬਿਨਾਂ ਆਸਟ੍ਰੇਲੀਆ ‘ਚ ਰਹਿ ਸਕਦਾ ਹੈ ਜਾਂ ਨਹੀਂ ।

ਇਹ ਖਬਰ ਵੀ ਪੜ੍ਹੋ : ਭਾਜਪਾ ਦੀ ਭਾਈਵਾਲ ਪਾਰਟੀ ‘ਅਪਨਾ ਦਲ’ ਦੇ 2 ਵਿਧਾਇਕਾਂ ਨੇ ਦਿੱਤਾ…

ਇਸ ਤੋਂ ਪਹਿਲਾਂ ਆਸਟ੍ਰੇਲੀਅਨ ਸਰਕਾਰ ਨੇ ਟੀਕਾਕਰਨ ਨਾ ਹੋਣ ਕਾਰਨ ਲੋਕਾਂ ਲਈ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਦੂਜੀ ਵਾਰ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਸੀ । ਇਸ ਦੇ ਨਾਲ ਹੀ ਜੋਕੋਵਿਚ ਦੇ ਵਕੀਲ ਨੇ ਸਰਕਾਰ ਦੇ ਇਸ ਫੈਸਲੇ ਨੂੰ ‘ਤਰਕਹੀਣ’ ਕਰਾਰ ਦਿੰਦੇ ਹੋਏ ਇਸ ਦੇ ਖਿਲਾਫ ਅਦਾਲਤ ‘ਚ ਅਪੀਲ ਕੀਤੀ ਹੈ । ਹਾਲਾਂਕਿ ਜੋਕੋਵਿਚ ਨੇ ਸੋਮਵਾਰ ਨੂੰ ਆਸਟ੍ਰੇਲੀਆ ਓਪਨ ‘ਚ ਹਿੱਸਾ ਲੈਣਾ ਹੈ ।

ਇਹ ਖਬਰ ਵੀ ਪੜ੍ਹੋ :ਮਾਨਸਾ ਪੁਲਿਸ ਨੇ ਸੁਲਝਾਈ ਅੰਨ੍ਹੇ ਦੋਹਰੇ ਕਤਲ ਦੀ ਗੁੰਥੀ

ਜੇਕਰ ਜੋਕੋਵਿਚ 10ਵੀਂ ਵਾਰ ਇਹ ਟੂਰਨਾਮੈਂਟ ਜਿੱਤਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ ਬਣ ਜਾਵੇਗਾ । ਪਰ ਐਤਵਾਰ ਨੂੰ ਉਸ ਦੀ ਅਪੀਲ ‘ਤੇ ਹੋਣ ਵਾਲੀ ਸੁਣਵਾਈ ਬਹੁਤ ਮਹੱਤਵਪੂਰਨ ਹੈ, ਇਸ ਤੋਂ ਇਹ ਸਾਬਤ ਹੋਵੇਗਾ ਕਿ ਉਹ ਆਸਟ੍ਰੇਲੀਆ ‘ਚ ਰਹਿ ਸਕੇਗਾ ਜਾਂ ਨਹੀਂ । ਜੇਕਰ ਉਹ ਕੋਰਟ ‘ਤੇ ਹਾਰ ਜਾਂਦਾ ਹੈ, ਤਾਂ ਟੈਨਿਸ ਨੰਬਰ ਇਕ ਲਈ ਜੋਕੋਵਿਚ ਦਾ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਉਸ ਨੂੰ ਤਿੰਨ ਸਾਲਾਂ ਲਈ ਡਿਪੋਰਟ ਕੀਤਾ ਜਾ ਸਕਦਾ ਹੈ ।

ਇਹ ਖਬਰ ਵੀ ਪੜ੍ਹੋ : ਦੇਸ਼ ‘ਚ ਕੋਰੋਨਾ ਦੀ ਫਿਰ ਵਧੀ ਰਫ਼ਤਾਰ : 24 ਘੰਟਿਆਂ ‘ਚ…

ਦਰਅਸਲ, ਜੋਕੋਵਿਚ ਦਾ ਵੀਜ਼ਾ 6 ਜਨਵਰੀ ਨੂੰ ਮੈਲਬੌਰਨ ਪਹੁੰਚਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਗਿਆ ਸੀ । ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਕਿਹਾ,’ਕਿ ਉਹ ਵੈਕਸੀਨ ਲਈ ਛੋਟ ਪ੍ਰਾਪਤ ਕਰਨ ਲਈ ਉਚਿਤ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ।

Leave a Reply

Your email address will not be published. Required fields are marked *


About us

SANJHI AWAAZ is Punjabi radio station based in Melbourne (Australia) catering for all age groups of the Punjabi and Hindi speaking communities in the Melbourne VIC (AUS) and across the world online.


CONTACT US

CALL US ANYTIMENewsletter


    Useful Links


    ×
    SANJHIAWAAZ LIVE RADIO