20. January 2022
ABOUTGALLERYCONTACT

ਮਾਨਸਾ ਪੁਲਿਸ ਨੇ ਸੁਲਝਾਈ ਅੰਨ੍ਹੇ ਦੋਹਰੇ ਕਤਲ ਦੀ ਗੁੰਥੀ

ਮਾਨਸਾ-ਪੁਲਿਸ-ਨੇ-ਸੁਲਝਾਈ-ਅੰਨ੍ਹੇ-ਦੋਹਰੇ-ਕਤਲ-ਦੀ-ਗੁੰਥੀ

ਮਾਨਸਾ (ਭੀਸ਼ਮ ਗੋਇਲ), 14 ਜਨਵਰੀ 2022

ਮਾਨਸਾ ਦੇ ਪਿੰਡ ਮੂਸੇ ‘ਚ ਖੇਤਾਂ ‘ਚ ਰਹਿੰਦੀ ਇਕ ਔਰਤ ਜਸਵਿੰਦਰ ਕੌਰ ਅਤੇ ਉਸ ਦੇ ਲੜਕੇ ਜਗਸੀਰ ਸਿੰਘ ਦੀਆਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਕੇ ਕਤਲ ਕੀਤੇ ਜਾਣ ਦੀਆਂ ਲਾਸ਼ਾਂ ਥਾਣਾ ਸਦਰ ਦੀ ਪੁਲਸ ਨੇ ਘਰ ‘ਚੋਂ ਬਰਾਮਦ ਕੀਤੀਆਂ ਹਨ। ਅੰਨ੍ਹੇ ਕਤਲ ਦੇ ਇਸ ਮਾਮਲੇ ਦੀ ਜਾਂਚ ਸੀ.ਆਈ.ਏ. ਸਟਾਫ਼ ਪੁਲਿਸ ਨੇ ਇਸ ਅੰਨ੍ਹੇ ਦੋਹਰੇ ਕਤਲ ਦੀ ਘਟਨਾ ਨੂੰ ਟਰੇਸ ਕਰ ਲਿਆ ਹੈ।

ਐਸ.ਐਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਪਿੰਡ ਮੂਸੇ ਵਾਸੀ 65 ਸਾਲਾ ਜਸਵਿੰਦਰ ਕੌਰ ਅਤੇ ਉਸ ਦੇ ਲੜਕੇ (40) ਸਾਲਾ ਜਗਸੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕ ਜਸਵਿੰਦਰ ਕੌਰ ਦੇ ਪੁੱਤਰ ਸ. ਕੁਲਵਿੰਦਰ ਸਿੰਘ ਮਾਨਸਾ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਅਕਬਰ ਖਾਨ, ਜਗਸੀਰ ਸਿੰਘ ਅਤੇ ਜਸਕਰਨ ਸਿੰਘ ਨਾਲ ਮਿਲ ਕੇ ਜ਼ਮੀਨ ਦੇ ਲਾਲਚ ‘ਚ ਆਪਣੀ ਮਾਂ ਅਤੇ ਭਰਾ ਦਾ ਕਤਲ ਨੂੰ ਅੰਜਾਮ ਦਿੱਤਾ ਅਤੇ ਇਨ੍ਹਾਂ ‘ਚੋਂ ਇਕ ਦੋਸ਼ੀ ਰਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵੀ ਹੈ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਹੁਣ ਤੱਕ ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਕਾਰ, ਇੱਕ ਗੰਡਾਸਾ ਅਤੇ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਕੁਲਵਿੰਦਰ ਕਾਕਾ ਜ਼ਮੀਨ ਦਾ ਲਾਲਚੀ ਸੀ ਅਤੇ ਉਹ ਸੋਚਦਾ ਸੀ ਕਿ ਜੇਕਰ ਮੈਂ ਆਪਣੇ ਭਰਾ ਅਤੇ ਮਾਤਾ ਨੂੰ ਮਾਰ ਦਿੱਤਾ ਤਾਂ ਸਾਰੀ ਜ਼ਮੀਨ ਮੇਰੇ ਨਾਂ ਹੋ ਜਾਵੇਗੀ l

ਕਿਉਂਕਿ ਉਸ ਦੇ ਇਕ ਭਰਾ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਨੇ ਦੱਸਿਆ ਕਿ ਕੁਲਵਿੰਦਰ ਕਾਕਾ ਨੇ ਆਪਣੇ ਸਾਥੀਆਂ ਨੂੰ 20 ਹਜ਼ਾਰ ਰੁਪਏ ਨਕਦ ਦਿੱਤੇ ਅਤੇ 2 ਏਕੜ ਜ਼ਮੀਨ ਉਸ ਦੇ ਨਾਂ ਹੋਣ ‘ਤੇ ਦੇਣ ਦਾ ਲਾਲਚ ਦਿੱਤਾ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *


About us

SANJHI AWAAZ is Punjabi radio station based in Melbourne (Australia) catering for all age groups of the Punjabi and Hindi speaking communities in the Melbourne VIC (AUS) and across the world online.


CONTACT US

CALL US ANYTIME



Newsletter


    Useful Links


    ×
    SANJHIAWAAZ LIVE RADIO